ਜਦੋਂ ਅਸੀਂ ਫੋਨ ਜਾਂ ਮੋਬਾਇਲ 'ਤੇ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ 'ਹੈਲੋ' ਬੋਲਦੇ ਹਾਂ। ਅਸੀਂ ਬਚਪਨ ਤੋਂ ਹੀ ਇਹ ਸ਼ਬਦ ਨੂੰ ਸੁਣਦੇ ਆ ਰਹੇ ਹਾਂ। ਪਹਿਲੀਆਂ ਪੀੜੀਆਂ ਵੀ ਹੈਲੋ ਸ਼ਬਦ ਹੀ ਪ੍ਰਯੋਗ ਕਰਦੀਆਂ ਹਨ। ਆਖਰ ਫੋਨ 'ਤੇ ਹੈਲੋ ਬੋਲਣ ਦੀ ਸ਼ੁਰੂਆਤ ਕਦੋਂ ਹੋਈ। ਆਓ ਜਾਣਦੇ ਹਾਂ ਇਸ ਦਾ ਕਾਰਨ।
ਕਿਹਾ ਜਾਂਦਾ ਹੈ ਕਿ ਹੈਲੋ ਨਾਮ ਸੀ। ਫੋਨ ਦੀ ਖੋਜ ਕਰਨ ਵਾਲੇ ਵਿਗਿਆਨਿਕ ਗ੍ਰਾਹਮ ਬੇਲ ਦੀ ਪ੍ਰੇਮਿਕਾ ਦਾ ਨਾਮ ਮਾਰਗ੍ਰੇਟ ਹੈਲੋ ਸੀ। ਦੱਸਿਆ ਜਾਂਦਾ ਹੈ ਕਿ ਗ੍ਰਾਹਮ ਬੇਲ ਆਪਣੀ ਪ੍ਰੇਮਿਕਾ ਨੂੰ ਹੈਲੋ ਕਹਿ ਕੇ ਬੁਲਾਉਂਦਾ ਸੀ। ਜਦੋਂ ਉਨ੍ਹਾਂ ਨੇ ਫੋਟ ਦੀ ਖੋਜ ਕੀਤੀ ਤਾਂ ਪਹਿਲਾਂ ਸ਼ਬਦ ਆਪਣੀ ਪ੍ਰੇਮਿਕਾ ਦੇ ਨਾਮ 'ਤੇ ਲਿਆ। ਉਸ ਤੋਂ ਬਾਅਦ ਇਸ ਸ਼ਬਦ ਦੀ ਵਰਤੋਂ ਕੀਤੀ ਜਾਣ ਲੱਗ ਪਈ। ਫੋਨ 'ਤੇ ਹੈਲੋ ਬੋਲਣ ਦੀ ਇਕ ਕਹਾਣੀ ਹੈ। ਕਿਹਾ ਜਾਂਦਾ ਹੈ ਕਿ ਟੈਲੀਫੋਨ ਦੀ ਖੋਜ ਹੋਈ ਸੀ ਤਾਂ ਲੋਕੀ ਸ਼ੁਰੂਆਤ ਤੋਂ 'ਆਰ ਯੂ ਦੇਅਰ' ਪੁੱਛਿਆ ਕਰਦੇ ਸੀ। ਉਨ੍ਹਾਂ ਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਆਵਾਜ਼ ਦੂਜੀ ਤਰਫ ਜਾ ਰਹੀ ਹੈ ਪਰ ਅਮੇਰੀਕੀ ਖੋਜਕਾਰ ਟਾਮਸ ਐਡੀਸਨ ਨੂੰ ਇੰਨਾ ਲੰਬਾ ਭਾਸ਼ਨ ਦੇਣਾ ਪਸੰਦ ਨਹੀਂ ਸੀ। ਉਨ੍ਹਾਂ ਨੇ ਪਹਿਲੀ ਵਾਰ ਫੋਨ ਕੀਤਾ 'ਤੇ ਕਿਹਾ ਕਿ ਹੈਲੋ।
ਮੰਨਿਆ ਜਾਂਦਾ ਹੈ ਕਿ 1877 'ਚ ਟਾਮਸ ਐਡੀਸਨ ਨੇ ਪੀਟਸਬਰਗ ਦੀ ਸੈਂਟਰਲ ਡਿਸਿਟਰਕਟ ਐਂਡ ਪ੍ਰਿਟਿੰਗ ਟੈਲੀਗ੍ਰਾਫ ਕੰਪਨੀ ਦੇ ਪ੍ਰਧਾਨ ਟੀਬੀਏ ਸਿਮਥ ਨੂੰ ਲਿਖਿਆ ਕਿ ਟੈਲੀਫੋਨ 'ਤੇ ਸਵਾਗਤ ਸ਼ਬਦ ਦੇ ਰੂਪ 'ਚ ਹੈਲੋ ਦੀ ਵਰਤੋਂ ਕੀਤੀ ਜਾਵੇਗੀ। ਉਸ ਦੀ ਸਲਾਹ ਨੂੰ ਸਾਰਿਆਂ ਨੇ ਮੰਨ ਲਿਆ। ਉਨ੍ਹਾਂ ਦਿਨਾਂ 'ਚ ਟੈਲੀਫੋਨ ਐਕਸਚੇਂਜ 'ਚ ਕੰਮ ਕਰਨ ਵਾਲੇ ਅੋਪਰੇਟਰਾਂ ਨੂੰ 'ਹੈਲੋ ਗਰਲਸ' ਕਿਹਾ ਜਾਂਦਾ ਸੀ।
ਬਣਾਓ ਸਬਜ਼ੀਆਂ ਦਾ ਪੌਸ਼ਟਿਕ ਸ਼ਾਮੀ ਕਬਾਬ
NEXT STORY